Random Video

ਸ਼ਰਾਬ ਦੇ ਨਸ਼ੇ 'ਚ ਧੁੱਤ ਨਿਹੰਗ ਸਿੰਘ ਹੋਈ ਵੀਡੀਓ ਵਾਇਰਲ | OneIndia Punjabi

2022-09-16 0 Dailymotion

ਅੰਮ੍ਰਿਤਸਰ ਦੇ ਘਿਉ ਮੰਡੀ ਚੌਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਇਕ ਨਿਹੰਗ ਸਿੰਘ ਦੇ ਬਾਣੇ ਵਿੱਚ ਨੌਜ਼ਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨੌਜਵਾਨ ਨਸ਼ੇ ਵਿੱਚ ਧੁੱਤ ਨਜ਼ਰ ਆ ਰਿਹਾ ਹੈ ਅਤੇ ਵੀਡੀਓ ਬਣਾਉਣ ਵਾਲੇ ਵਿਅਕਤੀ ਵੱਲੋਂ ਨਿਹੰਗ ਸਿੰਘ ਦੇ ਬਾਣੇ ਵਿੱਚ ਨੌਜਵਾਨ ਨੂੰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੈ। ਹਾਲਾਂਕਿ ਨਿਹੰਗ ਸਿੰਘ ਦੇ ਬਾਣੇ ਵਿੱਚ ਮੌਜੂਦ ਨੌਜਵਾਨ ਇਹ ਕਹਿੰਦਾ ਵੀ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਸ਼ਰਾਬ ਦਾ ਨਸ਼ਾ ਨਹੀਂ ਕੀਤਾ। ਪਰ ਜਿਸ ਤਰੀਕੇ ਨਾਲ ਉਕਤ ਨਿਹੰਗ ਸਿੰਘ ਵੀਡੀਓ ਵਿਚ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ ਕੋਈ ਨਾ ਕੋਈ ਨਸ਼ਾ ਜ਼ਰੂਰ ਕੀਤਾ ਹੋਇਆ ਹੈ।